ANZAC Centenary 2014-2018: Sharing Victoria's Stories

ਤੁਸੀਂ ਕਿਸਨੂੰ ਯਾਦ ਕਰੋਗੇ?

who collage landscape

25 ਅਪ੍ਰੈਲ, ANZAC Day (ਏਨਜੇਕ ਡੇ) 1915 ਵਿੱਚ ਇਸ ਦਿਨ ਔਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸੇਨਾਵਾਂ ਦੇ ਗੈਲਿਪੋਲੀ ਦੀ ਜ਼ਮੀਨ ਉੱਤੇ ਪਹੁੰਚਣ ਦੀ ਵਿਸ਼ਿਸ਼ਟਤਾ ਨੂੰ ਦਰਸ਼ਾਂਦਾ ਹੈ। ANZAC Day ’ਤੇ, ਵਿਕਟੋਰਿਆ ਉਨ੍ਹਾਂ ਸਾਰਿਆਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਨਾ ਕੇਵਲ ਪਹਿਲੇ ਵਿਸ਼ਵ-ਯੁੱਧ ਵਿੱਚ ਭਾਗ ਲਿਆ ਸਗੋਂ ਪੂਰੀ ਪਿੱਛਲੀ ਸ਼ਤਾਬਦੀ ਦੌਰਾਨ ਸੰਘਰਸ਼ਾਂ ਅਤੇ ਸੰਚਾਲਨਾਂ ਵਿੱਚ ਵੀ ਭਾਗ ਲਿਆ। ਅਸੀ ਉਨ੍ਹਾਂ ਲੋਕਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਇਹਨਾਂ ਵਿੱਚ ਸੇਵਾ ਦਿੱਤੀ ਅਤੇ ਆਪਣੇ ਆਪ ਨੂੰ ਅਰਪਣ ਕੀਤਾ, ਅਤੇ ਅਸੀ ਉਨ੍ਹਾਂ ਸਭ ਲੋਕਾਂ ਦਾ ਵੀ ਸਿਮਰਨ ਕਰਦੇ ਹਨ ਜਿਹਨਾਂ ਤੇ ਲੜਾਈ ਅਤੇ ਸੰਘਰਸ਼ਾਂ ਦਾ ਅਸਰ ਪਿਆ।

ਭਾਂਵੇ ਤੁਹਾਡਾ ਪਰਿਵਾਰ ਇੱਥੇ ਸੌ ਸਾਲਾਂ ਜਾਂ ਹਜਾਰਾਂ ਸਾਲਾਂ ਤੋਂ ਰਹਿੰਦਾ ਆਇਆ ਹੋਵੇ, ਜਾਂ ਫਿਰ ਭਾਂਵੇ ਤੁਸੀ ਹੁਣੇ-ਹੁਣੇ ਇੱਥੇ ਆਏ ਹੋਵੋਂ – ANZAC Day ਸਾਰੇ ਵਿਕਟੋਰਿਆਈ ਲੋਕਾਂ ਲਈ ਇੱਕ ਸਮਰਣੀਏ ਦਿਨ ਹੈ।

ਭਾਵੇਂ ਮੇਲਬੋਰਨ ਦੀ ਸ਼ਰਾਇਨ ਆਫ ਰਿਮੇੰਬਰੇਂਸ ਉੱਤੇ ਡਾਨ ਸਰਵਿਸ ਹੋਵੇ ਜਾਂ ਕਿਸੇ ਮਕਾਮੀ ਸਮੁਦਾਇਕ ਸੇਵਾ ਉੱਤੇ ਇਕੱਠੇ ਹੋਣਾ ਹੋਵੇ – ਇਹ ਸ਼ਰੱਧਾਂਜਲਿ ਦੇਣ ਅਤੇ ਸੰਪਰਕ ਸਥਾਪਤ ਕਰਣ ਦਾ ਸਮਾਂ ਹੈ।

ਵਿਕਟੋਰੀਆ ਵਿੱਚ ANZAC Day ਨਾਲ ਸੰਬੰਧਤ ਸਮਾਰੋਹ